بَحِبَّك وَ بَرِيْدَك
ਮੈਂ ਤੈਨੂੰ ਪਿਆਰ ਕਰਦਾ ਹਾਂ ਤੇ ਤੈਨੂੰ ਚਾਹੁੰਦਾ ਹਾਂ
Pa
بَحِبَّك وَ بَرِيْدَك
وَاتْمَنَّى أَبُوس إِيدَك
ਮੈਂ ਤੈਨੂੰ ਪਿਆਰ ਕਰਦਾ ਹਾਂ ਤੇ ਤੇਰੀ ਚਾਹਤ ਹੈ
ਤੇ ਤਮੰਨਾ ਹੈ ਕਿ ਤੇਰੇ ਮੁਬਾਰਕ ਹੱਥ ਚੁੰਮਾਂ
خَدَّامَك وَمُرِيدَك
يَا جَدَّ الْحَسَنَيْن
ਤੇਰਾ ਖ਼ਾਦਮ ਤੇ ਤੇਰਾ ਮੁਰੀਦ ਹਾਂ
ਐ ਹਸਨੈਨ ਦੇ ਨਾਨਾ ਜੀ
حَبِيْبِي مُحَمَّد
مَفِيشْ زَيُّه اتْنِين
ਮੇਰਾ ਮਹਿਬੂਬ ਮੁਹੰਮਦ ਹੈ
ਜਿਹਦੇ ਵਰਗਾ ਕੋਈ ਦੂਜਾ ਨਹੀਂ
حُبُّه سَاكِن قَلْبِي
يَزِيد كُلِّ اتْنَيْنِ
ਉਹਦਾ ਪਿਆਰ ਮੇਰੇ ਦਿਲ ਵਿੱਚ ਵੱਸਦਾ ਹੈ
ਜੋ ਹਰ ਪਲ ਹੋਰ ਵਧਦਾ ਜਾਂਦਾ ਹੈ
جَمَالُه وَ دَلَالُه
مِتْغَطِي بْجَلَالُه
ਉਹਦਾ ਜਮਾਲ ਤੇ ਉਹਦਾ ਲਾਡ-ਨਜ਼ਾਕਤ
ਉਹਦੀ ਸ਼ਾਨ-ਓ-ਸ਼ੌਕਤ ਵਿੱਚ ਲੁਕਿਆ ਹੈ
وَتِقْعُد قْبَالُه
تُشُوفْهُم الِاتْنَيْن
ਜਦੋਂ ਤੂੰ ਉਹਦੇ ਸਾਹਮਣੇ ਬੈਠਦਾ ਹੈਂ
ਤਾਂ ਦੋਵਾਂ ਨੂੰ ਇਕੱਠੇ ਵੇਖਦਾ ਹੈਂ
بَحِبَّك وَ بَرِيْدَك
وَاتْمَنَّى أَبُوس إِيدَك
ਮੈਂ ਤੈਨੂੰ ਪਿਆਰ ਕਰਦਾ ਹਾਂ ਤੇ ਤੇਰੀ ਚਾਹਤ ਹੈ
ਤੇ ਤਮੰਨਾ ਹੈ ਕਿ ਤੇਰੇ ਮੁਬਾਰਕ ਹੱਥ ਚੁੰਮਾਂ
خَدَّامَك وَمُرِيدَك
يَا جَدَّ الْحَسَنَيْن
ਤੇਰਾ ਖ਼ਾਦਮ ਤੇ ਤੇਰਾ ਮੁਰੀਦ ਹਾਂ
ਐ ਹਸਨੈਨ ਦੇ ਨਾਨਾ ਜੀ
يَا أَجْمَل هَدِيَّة
مِنْ رَبِّ الْبَرِيَّة
ਐ ਸਭ ਤੋਂ ਸੋਹਣੇ ਤੋਹਫ਼ੇ
ਰੱਬ-ਉਲ-ਆਲਮੀਨ ਵੱਲੋਂ
لِكُلِّ الدُّنْيَا دِيَّا
يَا جَدَّ الْحَسَنَيْن
ਇਸ ਸਾਰੀ ਦੁਨੀਆਂ ਵਾਸਤੇ
ਐ ਹਸਨੈਨ ਦੇ ਨਾਨਾ ਜੀ
مَاهْوِنْتَ قَمَرْهَا
وَانْتَ اللِّي مُنَوِرْهَا
ਤੂੰ ਹੀ ਤਾਂ ਇਹਦਾ ਚੰਨ ਹੈਂ
ਤੇ ਤੂੰ ਹੀ ਇਹਨੂੰ ਰੌਸ਼ਨ ਕਰਨ ਵਾਲਾ ਹੈਂ
وَمْفَتَاح اسَرَارْهَا
يَا جَدَّ الْحَسَنَيْن
ਤੇ ਇਹਦੇ ਭੇਦਾਂ ਦੀ ਚਾਬੀ ਹੈਂ
ਐ ਹਸਨੈਨ ਦੇ ਨਾਨਾ ਜੀ
بَحِبَّك وَ بَرِيْدَك
وَاتْمَنَّى أَبُوس إِيدَك
ਮੈਂ ਤੈਨੂੰ ਪਿਆਰ ਕਰਦਾ ਹਾਂ ਤੇ ਤੇਰੀ ਚਾਹਤ ਹੈ
ਤੇ ਤਮੰਨਾ ਹੈ ਕਿ ਤੇਰੇ ਮੁਬਾਰਕ ਹੱਥ ਚੁੰਮਾਂ
خَدَّامَك وَمُرِيدَك
يَا جَدَّ الْحَسَنَيْن
ਤੇਰਾ ਖ਼ਾਦਮ ਤੇ ਤੇਰਾ ਮੁਰੀਦ ਹਾਂ
ਐ ਹਸਨੈਨ ਦੇ ਨਾਨਾ ਜੀ
حَبِيبِي وَعْنَيَّا
أَحْمَد ضَيّ عْنَيَّا
ਮੇਰਾ ਮਹਿਬੂਬ ਤੇ ਮੇਰੀਆਂ ਅੱਖਾਂ
ਅਹਿਮਦ ਮੇਰੀ ਨਜ਼ਰ ਦਾ ਨੂਰ ਹੈ
أَنْتَ الْغَالِي عَلَيَّا
يَا جَدَّ الْحَسَنَيْن
ਤੂੰ ਮੈਨੂੰ ਸਭ ਤੋਂ ਪਿਆਰਾ ਹੈਂ
ਐ ਹਸਨੈਨ ਦੇ ਨਾਨਾ ਜੀ
وَبِنْتَك الْبَتُول
يَا عُيُونَ الرَّسُول
ਤੇ ਤੇਰੀ ਧੀ, ਪਾਕ ਬਤੂਲ
ਐ ਰਸੂਲ ਦੀਆਂ ਅੱਖਾਂ ਦੀ ਠੰਡਕ
نَرْجُو مِنْكُم قَبُول
يَا جَدَّ الْحَسَنَيْن
ਅਸੀਂ ਤੁਹਾਡੇ ਤੋਂ ਕਬੂਲੀਅਤ ਦੀ ਆਸ ਰੱਖਦੇ ਹਾਂ
ਐ ਹਸਨੈਨ ਦੇ ਨਾਨਾ ਜੀ
بَحِبَّك وَ بَرِيْدَك
وَاتْمَنَّى أَبُوس إِيدَك
ਮੈਂ ਤੈਨੂੰ ਪਿਆਰ ਕਰਦਾ ਹਾਂ ਤੇ ਤੇਰੀ ਚਾਹਤ ਹੈ
ਤੇ ਤਮੰਨਾ ਹੈ ਕਿ ਤੇਰੇ ਮੁਬਾਰਕ ਹੱਥ ਚੁੰਮਾਂ
خَدَّامَك وَمُرِيدَك
يَا جَدَّ الْحَسَنَيْن
ਤੇਰਾ ਖ਼ਾਦਮ ਤੇ ਤੇਰਾ ਮੁਰੀਦ ਹਾਂ
ਐ ਹਸਨੈਨ ਦੇ ਨਾਨਾ ਜੀ
شُوفْتُه أَنِي قُصَادِي
اتْكَسَفْت أَنَادِي
ਜਦੋਂ ਮੈਂ ਉਹਨੂੰ ਆਪਣੇ ਸਾਹਮਣੇ ਵੇਖਿਆ
ਤਾਂ ਬੁਲਾਉਣ ਲੱਗਿਆਂ ਸ਼ਰਮਾ ਗਿਆ
وِبْقَلْبِي سُهَادِي يَا جَدِّي
يَا جَدَّ الْحَسَنَيْن
ਤੇ ਮੇਰੇ ਦਿਲ ਵਿੱਚ ਤੜਪ ਸੀ ਐ ਮੇਰੇ ਨਾਨਾ ਜੀ
ਐ ਹਸਨੈਨ ਦੇ ਨਾਨਾ ਜੀ
يِنْدَهْلِي وَاجِيلُه
يِفْرِشْلِي مَنْدِيلُه
ਉਹ ਮੈਨੂੰ ਆਵਾਜ਼ ਦੇਂਦੇ ਨੇ ਤੇ ਮੈਂ ਹਾਜ਼ਰ ਹੁੰਦਾ ਹਾਂ
ਉਹ ਮੇਰੇ ਲਈ ਆਪਣੀ ਕਮਲੀ ਵਿਛਾ ਦੇਂਦੇ ਨੇ
حَبِيبِي أَنَادِيلُه
يَا جَدَّ الْحَسَنَيْن
ਮੇਰਾ ਮਹਿਬੂਬ, ਮੈਂ ਉਹਨੂੰ ਪੁਕਾਰਦਾ ਹਾਂ
ਐ ਹਸਨੈਨ ਦੇ ਨਾਨਾ ਜੀ