قَدْ أَشْرَقَ الْبَدْرُ الْمُنِيرْ
ਰੌਸ਼ਨ ਚੌਧਵੀਂ ਦਾ ਚੰਨ ਚੜ੍ਹਿਆ
روشن چودھویں دا چن چڑھیا
Pa
Pa
قَدْ أَشْرَقَ الْبَدْرُ الْمُنِيرْ
بِمَوْلِدِ الْهَـادِي الْبَشِيـرْ
ਚਮਕਿਆ ਹੈ ਰੋਸ਼ਨ ਪੂਰਨਮਾਸ਼ੀ ਦਾ ਚੰਦ
ਹਾਦੀ ਤੇ ਖੁਸ਼ਖਬਰੀ ਦੇਣ ਵਾਲੇ ਦੀ ਆਮਦ ਨਾਲ
أَهْلاً وَسَهْلاً بِالْإِمَامْ
الْمُصْطَفَى بَـدْرِ الْتَّمَـامْ
ਜੀ ਆਇਆਂ ਨੂੰ ਐ ਮਹਾਨ ਪੇਸ਼ਵਾ
ਮੁਸਤਫ਼ਾ, ਸੋਹਣਾ ਪੂਰਨਮਾਸ਼ੀ ਦਾ ਚੰਦ
شَفِيعِنَا يَوْمَ الْزِّحَـامْ
أَرْسَلَـهُ الْـرَّبُّ الْقَدِيـرْ
ਕਿਆਮਤ ਦੀ ਭੀੜ ਵਿੱਚ ਸਾਡਾ ਸ਼ਫ਼ੀਅ
ਜਿਸਨੂੰ ਸਰਵ-ਸ਼ਕਤੀਮਾਨ ਰੱਬ ਨੇ ਭੇਜਿਆ
قَدْ أَشْرَقَ الْبَدْرُ الْمُنِيرْ
بِمَوْلِدِ الْهَـادِي الْبَشِيـرْ
ਚਮਕਿਆ ਹੈ ਰੋਸ਼ਨ ਪੂਰਨਮਾਸ਼ੀ ਦਾ ਚੰਦ
ਹਾਦੀ ਤੇ ਖੁਸ਼ਖਬਰੀ ਦੇਣ ਵਾਲੇ ਦੀ ਆਮਦ ਨਾਲ
بُشْرَى لَنَا نِلْنَا الْمَرَامْ
بِطَـهَ مُعْتَلِـى الْمَقَـامْ
ਸਾਡੇ ਲਈ ਖੁਸ਼ਖਬਰੀ, ਅਸਾਂ ਮੁਰਾਦ ਪਾ ਲਈ
ਤਾਹਾ ਦੇ ਸਦਕੇ, ਜੋ ਉੱਚੇ ਰੁਤਬੇ ਵਾਲੇ ਹਨ
شَرَّفَـهُ رَبُّ الْأَنَـامْ
فَلَـمْ يَكُـنْ لَـهُ نَظِيـرْ
ਸਾਰੀ ਖਲਕਤ ਦੇ ਰੱਬ ਨੇ ਉਹਨਾਂ ਨੂੰ ਵਡਿਆਇਆ
ਕਿਉਂਕਿ ਉਹਨਾਂ ਵਰਗਾ ਕੋਈ ਦੂਜਾ ਨਹੀਂ
قَدْ أَشْرَقَ الْبَدْرُ الْمُنِيرْ
بِمَوْلِدِ الْهَـادِي الْبَشِيـرْ
ਚਮਕਿਆ ਹੈ ਰੋਸ਼ਨ ਪੂਰਨਮਾਸ਼ੀ ਦਾ ਚੰਦ
ਹਾਦੀ ਤੇ ਖੁਸ਼ਖਬਰੀ ਦੇਣ ਵਾਲੇ ਦੀ ਆਮਦ ਨਾਲ
يَا ذَا الْجَلَالِ يَا مُجِيبْ
عَبْدٌ دَعَـاك لَا يَخِيـبْ
ਐ ਜਲਾਲ ਵਾਲੇ, ਐ ਬੇਨਤੀ ਸੁਣਨ ਵਾਲੇ
ਤੇਰਾ ਬੰਦਾ ਤੈਨੂੰ ਪੁਕਾਰੇ ਤਾਂ ਕਦੇ ਨਿਰਾਸ਼ ਨਹੀਂ ਹੁੰਦਾ
بِحُرْمَةِ الْنَّبِيِّ الْحَبِيبْ
يَسِّرْ لَنَا الْأَمْـرَ الْعَسِيـرْ
ਪਿਆਰੇ ਨਬੀ ਦੀ ਅਜ਼ਮਤ ਦੇ ਸਦਕੇ
ਸਾਡੇ ਲਈ ਹਰ ਔਖਾ ਕੰਮ ਸੌਖਾ ਕਰ ਦੇ
قَدْ أَشْرَقَ الْبَدْرُ الْمُنِيرْ
بِمَوْلِدِ الْهَـادِي الْبَشِيـرْ
ਚਮਕਿਆ ਹੈ ਰੋਸ਼ਨ ਪੂਰਨਮਾਸ਼ੀ ਦਾ ਚੰਦ
ਹਾਦੀ ਤੇ ਖੁਸ਼ਖਬਰੀ ਦੇਣ ਵਾਲੇ ਦੀ ਆਮਦ ਨਾਲ
أَدْعُوكَ يَا رَبَّ الْأَنَامْ
أَمِتْنَا عَلَى حُسْنِ الْخِتَـامْ
ਮੈਂ ਤੈਨੂੰ ਪੁਕਾਰਦਾ ਹਾਂ ਐ ਜਗਤ ਦੇ ਮਾਲਕ
ਸਾਨੂੰ ਚੰਗੇ ਅੰਤ ਦੀ ਮੌਤ ਨਸੀਬ ਕਰੀਂ
وَأَسْكِنَـا فِي دَارَ الْسَّلَامْ
لِبَاسُنَـا فِيهَـا حَرِيرْ
ਤੇ ਸਾਨੂੰ ਸਲਾਮਤੀ ਵਾਲੇ ਘਰ ਵਿੱਚ ਵਸਾ ਦੇ
ਜਿੱਥੇ ਸਾਡੇ ਲਿਬਾਸ ਰੇਸ਼ਮੀ ਹੋਣਗੇ
قَدْ أَشْرَقَ الْبَدْرُ الْمُنِيرْ
بِمَوْلِدِ الْهَـادِي الْبَشِيـرْ
ਚਮਕਿਆ ਹੈ ਰੋਸ਼ਨ ਪੂਰਨਮਾਸ਼ੀ ਦਾ ਚੰਦ
ਹਾਦੀ ਤੇ ਖੁਸ਼ਖਬਰੀ ਦੇਣ ਵਾਲੇ ਦੀ ਆਮਦ ਨਾਲ
أَجِبْ دُعَانَا يَا أَحَدْ
وَاسْمَعْ نِدَانَا يَا صَمَدْ
ਮੇਰੀ ਦੁਆ ਕਬੂਲ ਕਰ ਐ ਇੱਕੋ-ਇੱਕ ਰੱਬ
ਤੇ ਮੇਰੀ ਪੁਕਾਰ ਸੁਣ ਐ ਬੇ-ਨਿਆਜ਼
يَا دَائِماً عَلَى الْأَبَـدْ
أَنْـتَ الْمُهَيْمِـنُ الْخَبِيـرْ
ਐ ਹਮੇਸ਼ਾ ਅਜ਼ਲ ਤੋਂ ਰਹਿਣ ਵਾਲੇ
ਤੂੰ ਹੀ ਨਿਗਹਬਾਨ ਤੇ ਸਭ ਜਾਣਨ ਵਾਲਾ ਹੈਂ
قَدْ أَشْرَقَ الْبَدْرُ الْمُنِيرْ
بِمَوْلِدِ الْهَـادِي الْبَشِيـرْ
ਚਮਕਿਆ ਹੈ ਰੋਸ਼ਨ ਪੂਰਨਮਾਸ਼ੀ ਦਾ ਚੰਦ
ਹਾਦੀ ਤੇ ਖੁਸ਼ਖਬਰੀ ਦੇਣ ਵਾਲੇ ਦੀ ਆਮਦ ਨਾਲ
أَهْدِي الْتَّحِيَّةْ وَالْسَّلَامْ
لِلْمُجْتَبَـى خَيْرِ الْأَنَـامْ
ਮੈਂ ਸਲਾਮ ਤੇ ਤਹਿਤ ਪੇਸ਼ ਕਰਦਾ ਹਾਂ
ਮੁਜਤਫ਼ਾ 'ਤੇ, ਜੋ ਸਭ ਜੀਵਾਂ ਤੋਂ ਉੱਤਮ ਹਨ
والْآلِ وَالْصَّحْبِ الْكِرَامْ
مَا أَمْطَرَ الْمَطْرُ الْغَزِيرْ
ਤੇ ਉਹਨਾਂ ਦੀ ਆਲ ਤੇ ਨੇਕ ਸਾਥੀਆਂ 'ਤੇ
ਜਦ ਤੱਕ ਜ਼ੋਰਦਾਰ ਮੀਂਹ ਵਰ੍ਹਦਾ ਰਹੇ